Click to Watch in HD > ਛੇਵੀ ਸ੍ਰੇਣੀ ਵਿਚ ਪੜ ਰਹੀ ਬੱਚੀ ਨੂੰ ਸਕੂਲ ਗੇਟ ਤੋਂ ਅਗਵਾ ਕਰਨ ਦੀ ਹੋਈ ਕੋਸ਼ਿਸ਼ | Sri Muktsar Sahib News

Watch ਬੀਤੇ ਦਿਨੀਂ ਸਕੂਲੀ ਬੱਚਿਆਂ ਨਾਲ ਹੋ ਰਹੀਆਂ ਘਟਨਾਵਾਂ ਤੋਂ ਬਾਅਦ ਸਰਕਾਰਾਂ ਅਤੇ ਪ੍ਰਸਾਸ਼ਨ ਵੱਲੋਂ ਵਾਰ -ਵਾਰ ਅਪੀਲ ਕਰਨ ਦੇ ਬਾਵਜੂਦ ਵੀ ਨਿੱਜੀ ਸਕੂਲਾਂ ਵੱਲੋਂ ਪ੍ਰਬੰਧਾਂ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾ ਰਿਹਾ। ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਅਜਿਹੀ ਹੀ ਇੱਕ ਘਟਨਾ ਵਾਪਰੀ,ਜੋ ਕਿ ਪੁਲਿਸ ਪ੍ਰਸਾਸਨ ਅਤੇ ਸ਼ਹਿਰ ਵਾਸੀਆਂ ਲਈ ਸਵਾਲ ਬਣੀ ਹੋਈ ਹੈ। ਜੇਕਰ ਇਸ ਨਿੱਜੀ ਸਕੂਲ ਦੇ ਗੇਟ ਤੇ ਕੈਮਰੇ ਲੱਗੇ ਹੁੰਦੇ ਤਾਂ ਘਟਨਾ ਸਬੰਧੀ ਸਭ ਸਾਫ਼ ਹੋ ਜਾਣਾ ਸੀ। ਫਿਲਹਾਲ ਪੁਲਿਸ ਪ੍ਰਸਾਸਨ ਮਾਮਲੇ ਦੀ ਜਾਂਚ ਵਿਚ ਜੁਟਿਆ ਹੈ। ਪਰ ਸਕੂਲ ਦੇ ਗੇਟਾਂ ਤੇ ਕੈਮਰੇ ਨਾ ਹੋਣ ਕਾਰਨ ਜਾਂਚ ਵਿਚ ਸਮੱਸਿਆ ਆ ਰਹੀ ਹੈ ਅਤੇ ਪੁਲਿਸ ਵੀ ਇਹ ਗੱਲ ਮੰਨ ਰਹੀ ਹੈ ਕਿ ਜੇਕਰ ਗੇਟਾਂ ਤੇ ਕੈਮਰੇ ਹੁੰਦੇ ਤਾਂ ਜਾਂਚ ਸੁਖਾਲੀ ਹੋ ਜਾਣੀ ਸੀ ਘਟਨਾ ਸ੍ਰੀ ਮੁਕਤਸਰ ਸਾਹਿਬ ਦੇ ਲਿਟਲ ਫਲਾਵਰ ਕਾਨਵੈਂਟ ਸਕੂਲ ਦੀ ਹੈ। ਸਕੂਲ ਦੀ ਛੇਵੀ ਸ੍ਰੇਣੀ ਦੀ ਵਿਦਿਆਰਥਣ ਅਕਸਰਾ ਨੇ ਦੋਸ਼ ਲਾਇਆ ਹੈ ਕਿ ਸਕੂਲ ਦੇ ਗੇਟ ਤੋਂ ਉਸਨੰੂ ਛੁੱਟੀ ਸਮੇਂ ਦੋ ਅਣਪਛਾਤਿਆਂ ਨੇ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਆਪਣੀ ਹਿੰਮਤ ਸਦਕਾ ਬਚ ਗਈ। ਸਕੂਲ ਪ੍ਰਬੰਧਕ ਇਸ ਮਾਮਲੇ ਸਬੰਧੀ ਸਾਹਮਣੇ ਨਹੀਂ ਆ ਰਹੇ ਪਰ ਸਕੂਲ ਦਾ ਗੇਟਮੈਨ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕਰ ਰਿਹਾ। ਦੂਜੇ ਪਾਸੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈOfficial YouTube Channel of MALWATIMES NEWS, the leading Punjabi News channel,ONLINE PUNJABI NEWS,Little Flower Convent School, Muktsar,muktsar news,sri muktsar sahib news,Little Flower Convent School news

  • 1Youtube Channel / Malwa Times
    Loading